ਕਲਮ ਦੀ ਗੂੰਜKalam Di Goonj

ਆਵਾਜ਼, ਵਿਚਾਰ ਤੇ ਵਿਸ਼ਵਾਸ

ਸਾਹਿਤ

ਬੂਟ

ਦੀਪੇ ਦੇ ਪੁਰਾਣੇ ਬੂਟਾਂ ਨੂੰ ਜਦੋਂ ਮੈਂ ਸਰ੍ਹੋਂ ਦਾ ਤੇਲ ਲਾਇਆ ਤਾਂ ਉਨ੍ਹਾਂ ਵਿੱਚ ਅਲੱਗ ਹੀ ਚਮਕ ਆ ਗਈ। ਬੂਟਾਂ ਨਾਲੋਂ ਭੋਰਾ ਵੱਧ ਰੌਣਕ ਮੇਰੇ ਮੂੰਹ ਉੱਤੇ ਸੀ। ਰਾਤ ਭਰ ਸੁਪਨੇ ਵੀ ਬੂਟਾਂ ਦੇ ਹੀ ਆਉਂਦੇ ਰਹੇ, ਕਦੇ ਉਨ੍ਹਾਂ ਦੇ ਫੀਤੇ ਚਮਕਣ ਲੱਗਦੇ, ਕਦੇ ਮੈਂ ਬੂਟਾਂ ਵਿੱਚ ਬੈਠ ਕੇ ਤਾਰਿਆਂ ਵਿਚਕਾਰ ਉੱਡਦਾ ਫਿਰਦਾ ਤੇ ਕਦੇ ਸਾਰਾ ਸਕੂਲ ਮੇਰੇ ਮਗਰ ਲੱਗਿਆ ਹੁੰਦਾ, “ਬਹੁਤ ਘੈਂਟ ਬੂਟ ਪਾਏ ਆ ਓਏ!” ਸਵੇਰੇ ਉਹੀ ਬੂਟ ਪੈਰਾਂ ਵਿੱਚ ਪਾਏ ਤਾਂ ਭੀੜੇ ਜ਼ਰੂਰ ਸਨ, ਪਰ ਚਾਅ ਨੇ ਔਖ ਮਹਿਸੂਸ ਨਾ ਹੋਣ ਦਿੱਤੀ। ਸ਼ਾਮ ਤੱਕ ਦੋਹਾਂ ਪੈਰਾਂ ਦੀਆਂ ਚੀਚੀਆਂ, ਅੰਗੂਠਿਆਂ ਅਤੇ ਅੱਡੀਆਂ ਉੱਤੇ ਛਾਲੇ ਪੈ ਚੁੱਕੇ ਸਨ। ਮੈਂ ਮਾਂ ਕੋਲੋਂ ਪੀੜ ਲੁਕਾਈ ਤੇ ਚੁੱਪਚਾਪ ਮੰਜੇ ਉੱਤੇ ਪੈ ਗਿਆ। ਰਾਤ ਨੂੰ ਅੱਖ ਖੁੱਲ੍ਹੀ ਤਾਂ ਮਨ ਵਿੱਚ ਸਵੇਰ ਦਾ ਫ਼ਿਕਰ ਸੀ, ਫ਼ਿਕਰ ਸਕੂਲ ਜਾਣ ਦਾ ਨਹੀਂ ਸੀ, ਬੂਟ ਪਾ ਕੇ ਸਕੂਲ ਜਾਣ ਦਾ ਸੀ।

Boot

ਲਿਖਤ ਲੋਡ ਹੋ ਰਹੀ ਹੈ…